ਮੁੱਖ ਵਿਚਾਰ : --- :- ਗੋਬਿੰਦ ਬੱਬਰ, ਭਗਤ, ਸਰਾਭਾ - ਸੱਭਿਆਚਾਰਕ ਵਿਰਸਾ ਸਾਡਾ
ਜਰੂਰੀ ਲਿੰਕ
ਸਾਡਾ ਪਿੰਡਂ

ਪਿੰਡਂ ਦਾ ਇਤਿਹਾਸ

ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਲੱਗਭਗ 400 ਸਾਲ ਪਹਿਲਾਂ ਵਿੰਝੂਕਿਆਂ ਨੂੰ ਢਾਬ ਵਿਖੇ ਵਸੇਬਾ ਕਰਨ ਲਈ ਕਿਹਾ[ ਵਿੰਝੂ ਕੇ ਦੇ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਭਲਵਾਨ ਤੇ ਦੂਸਰਾ ਸਿਕੰਦਰ ਸੀ[ਸਿਕੰਦਰ ਸਿੰਘ ਨੇ ਪਿੰਡ ਜੰਡਾਂ ਵਾਲਾ ਵਸਾਇਆ[ ਭਲਵਾਨ ਸਿੰਘ ਦੇ ਪੁੱਤਰ ਜੀਦਾ ਸਿੰਘ ਪੈਦਾ ਹੋਏ, ਜਿਸ ਨੇ ਪਿੰਡ ਜੀਦਾ ਵਸਾਇਆ[ਇਸ ਦੇ ਅੱਗੇ ਚਾਰ ਪੁੱਤਰ ਜਿਊਣ, ਮੱਲੂ, ਪਤੂਹੀ ਤੇ ਖੱਲੂ ਅਤੇ ਇੱਕ ਪੁੱਤਰੀ ਪੈਦਾ ਹੋਈ ਜੋ ਕਿ ਪਿੰਡ ਧੌਲੇ ਵਿਆਹੀ ਗਈ ਤੇ ਸਹੁਰਿਆਂ ਵੱਲੋਂ ਜਮੀਨ ਦੀ ਢੇਰੀ ਮੰਗਣ ਤੇ ਪਿੰਡ ਆ ਕੇ ਵੱਸ ਗਈ[

ਪੁੱਤਰ ਪੁੱਤਰੀ ਪੱਤੀ ਦਾ ਨਾਮ
 ਪੁੱਤਰੀ ਲਾਭ, ਕੱਛੂ, ਗੁਰਚਰਨ ਮਾਣੂੰਕੇ, ਢਿੱਲੋਂ
ਮੱਲੂ ਨਿੰਰਜਨ, ਜਗਨੇ, ਕਪੂਰੇ ਕੇ
ਪਤੂਹੀ ਮਿਰਜ਼ੇ ਕੇ, ਬਾਬੇ ਕੇ
ਖੱਲੂ ਬਠਿੰਡਾ ਦਾ ਸਰਵਨ ਤੇ ਮਾਹਲਾ
ਜਿਉਣ ਬਾਕੀ ਸਾਰਾ ਪਿੰਡ

 

ਖੇਤਰੀ ਵਿਸੇਸ਼ਤਾਵਾਂ

ਪਿੰਡ ਜੀਦਾ ਨੈਸ਼ਨਲ ਹਾਈਵੇ ਨੰ: 15 ( ਕਾਂਡਲਾ ਤੋਂ ਪਠਾਨਕੋਟ 1256 ਕਿ.ਮੀ. ) ਬਠਿੰਡਾ ਤੋਂ ਫਰੀਦਕੋਟ ਵਾਇਆ ਬਾਜਾਖਾਨਾ ਰੋਡ ਤੇ ਜਿਲ੍ਹਾ ਬਠਿੰਡਾ ਵਿੱਚ ਸਥਿਤ ਹੈ[ ਪਿੰਨ ਕੋਡ ਨੰ: 151201ਅਤੇ ਡਾਕਖਾਨਾ ਗੋਨਿਆਣਾ ਮੰਡੀ ਹੈ[ਪਿੰਡ ਨੂੰ ਨਹੀਆਂ ਵਾਲਾ ਥਾਣਾ ਲੱਗਦਾ ਹੈ[ ਨੇੜਲੀ ਮੰਡੀ ਗੋਨਿਆਣਾ ਮੰਡੀ ਹੈ[ਇਸ ਦੀ ਬਠਿੰਡਾ ਤੋਂ ਦੂਰੀ 23 ਕਿ.ਮੀ., ਫਰੀਦਕੋਟ ਤੋਂ 44 ਕਿ.ਮੀ.ਅਤੇ ਪੰਜਾਬ ਦੀ ਰਾਜਧਾਨੀ  ਚੰਡੀਗੜ੍ਹ ਤੋਂ 206  ਕਿ.ਮੀ. ਹੈ[ਨੇੜਲੇ ਰੇਲਵੇ ਸਟੇਸ਼ਨ ਚੰਦਭਾਨ ਤੋਂ ਦੂਰੀ 7 ਕਿ.ਮੀ., ਨੇਹੀਆਂ ਵਾਲਾ ਤੋਂ10 ਕਿ.ਮੀ. ਅਤੇ ਜੈਤੋ ਤੋਂ 7 ਕਿ.ਮੀ. ਹੈ[ਇਹ ਪਿੰਡ ਭੁੱਚੋ ਮੰਡੀ 0181 ਅਨੁਸੂਚਿਤ ਜਾਤੀ ਵਿਧਾਨ ਸਭਾ ਹਲਕਾ ਅਤੇ ਲੋਕ ਸਭਾ ਹਲਕਾ 11-ਬਠਿੰਡਾ ਵਿੱਚ ਪੈਂਦਾ ਹੈ[

ਆਬਾਦੀ ਤੇ ਸਾਖਰਤਾ

ਭਾਰਤ ਸਰਕਾਰ ਦੁਆਰਾ ਸਾਲ 2011 ਦੌਰਾਨ ਕੀਤੀ ਮਰਦਮਸ਼ੁਮਾਰੀ ਮੁਤਾਬਕ ਪਿੰਡ ਦੀ ਕੁੱਲ ਆਬਾਦੀ 5574 ਹੈ ਜਿਸ ਵਿੱਚੋਂ 61.73 % ਲੋਕ ਪੜ੍ਹੇ-ਲਿਖੇ ਹਨ ( ਪੰਜਾਬ ਵਿੱਚ ਸਾਖਰਤਾ ਦਰ 75.84 % ਹੈ ) ਅਤੇ ਮਕਾਨਾਂ ਦੀ ਗਿਣਤੀ 1058 ਹੈ[

ਲਿੰਗ ਪੜੇ-ਲਿਖੇ ਅਣਪੜ ਕੁੱਲ ਸਾਖਰਤਾ ਪ੍ਰਤੀਸ਼ਤ
ਪੁਰਸ਼ 2028 962 2990 71.93%
ਇਸਤਰੀ 1416 1168 2584 54.81%
ਕੁੱਲ  4959 2187 7146 69.39%

 

ਚੋਣ ਰਜਿਸਟਰੇਸ਼ਨ ਅਫਸਰ ਪੰਜਾਬ ਰਾਜ ਵੱਲੋਂ ਮਿਤੀ 09 ਅਪ੍ਰੈਲ 2014ਨੂੰ ਪ੍ਰਕਾਸ਼ਤ ਵੋਟਰ ਸੂਚੀ ਅਨੁਸਾਰ ਜਿਸਦਾ ਸੁਧਾਈ ਦਾ ਸਾਲ 2014 ਅਤੇ ਵੋਟਰ ਦੀ ਯੋਗਤਾ ਮਿਤੀ 01 ਜਨਵਰੀ 2014 ਹੈ ਮੁਤਾਬਕ ਪਿੰਡ ਵਿੱਚ 4 ਪੋਲਿੰਗ ਬੂਥ ਅਤੇ ਕੁੱਲ 3975 ਵੋਟਰ ਹਨ, ਜਿਨ੍ਹਾਂ ਦੀ ਡਿਟੇਲ ਹੇਠਾਂ ਦਿੱਤੀ ਗਈ ਹੈ

ਬੂਥ ਨੰ. ਔਰਤਾਂ ਮਰਦ ਕੁੱਲ
75 463 522 985
76 451 506 957
77 476 532 1008
78 478 547 1025
ਕੁੱਲ 1868 2107 3978

ਅਨੁਸੂਚਿਤ ਜਾਤੀ ਅਤੇ ਹੋਰ ਕਬੀਲੇ

ਅਨੁਸੂਚਿਤ ਜਾਤੀ ਦੀ ਆਬਾਦੀ 2202 ਹੈ ਜੋ ਕਿ ਕੁੱਲ ਆਬਾਦੀ ਦਾ 39.50 % ਹੈ (ਹੋਰ ਕੋਈ ਕਬੀਲਾ ਨਹੀਂ ਹੈ)

ਕਾਮਿਆਂ ਦੀ ਆਬਾਦੀ :-

ਪਿੰਡ ਦੀ ਕੁੱਲ ਆਬਾਦੀ 5574 ਵਿੱਚੋਂ ਕਾਮਿਆਂ ਦੀ ਗਿਣਤੀ 2406 ਹੈ ਜਿਸ ਵਿੱਚੋਂ ਪੱਕੇ ਕਾਮੇ (ਸਾਲ ਵਿੱਚ 6 ਮਹੀਨੇ ਤੋਂ ਵੱਧ ਰੁਜ਼ਗਾਰ) 1795 ਅਤੇ ਕੱਚੇ ਕਾਮੇ ( ਸਾਲ ਵਿੱਚ 6 ਮਹੀਨੇ ਤੋਂ ਘੱਟ ਰੁਜ਼ਗਾਰ ) 611 ਹਨ ਬਾਕੀ 3168 (ਵਿਦਿਆਰਥੀ, ਘਰੇਲੂ ਔਰਤਾਂ ੳਤੇ ਬੱਚੇ ਆਦਿ) ਹਨ[   

ਭੁੰਮੀ ਦੀ ਵਰਤੋਂ

ਪੰਜਾਬ ਦੇ ਗਵਰਨਰ ਜਨਰਲ ਡਲਹੌਜੀ (1848-1856) ਨੇ ਜਿਹੜੀਆਂ ਰਿਆਸਤਾਂ ਵਿੱਚ ਪਿੰਡ ਇੱਕ ਨਿਸ਼ਚਿਤ ਗਿਣਤੀ ਤੋਂ ਘੱਟ ਸਨ, ਉਨ੍ਹਾਂ ਨੂੰ ਤੋੜਨ ਦਾ ਹੁਕਮ ਦਿੱਤਾ[ ੳੇਸ ਸਮੇਂ ਫਰੀਦਕੋਟ ਰਿਆਸਤ ਦੇ ਮਹਾਰਾਜਾ ਵਜੀਰ ਸਿੰਘ ਨੇ ਪਿੰਡਾਂ ਦੀ ਗਿਣਤੀ ਪੂਰੀ ਕਰਨ ਲਈ ਫਰਜੀ ਤੌਰ ਤੇ ਪਿੰਡ ਚੱਕ ਜੀਦਾ (ਬੇਚਰਾਗ ) ਬਣਾਇਆ, ਜਿਸ ਵਿੱਚ ਪਿੰਡ ਜੀਦਾ ਦੀ ਕੁਝ ਜਮੀਨ ਚੱਕ ਜੀਦਾ ਦੇ ਨਾਮ ਕੀਤੀ ਗਈ ਜਿਸ ਕਰਕੇ ਅਜੇ ਤੱਕ ਵੀ ਇੰਜ ਹੀ ਕਾਗਜਾਂ ਵਿੱਚ ਫਰਜ਼ੀ ਚੱਕ ਜੀਦਾ ਚਲਿਆ ਆ ਰਿਹਾ ਹੈ[ ਸੰਨ 1857 ਵਿੱਚ ਭਾਰਤੀ ਲੋਕਾਂ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਲੜੀ ਗਈ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਮਹਾਰਾਜਾ ਵਜੀਰ ਸਿੰਘ ਦੇ ਪਿਤਾ ਮਹਾਰਾਜਾ ਪਹਾੜ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਹੋਈਆਂ ਦੋਵੇਂ ਲੜਾਈਆਂ ( 1845 ਤੇ 1848 ) ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ[

ਕਿਸਮ ਚੱਕ ਜੀਦਾ ਜੀਦਾ ਕੁੱਲ ਰਕਬਾ
ਨਹਿਰੀ 698 ਏਕੜ 2064ਏਕੜ 2262ਏਕੜ
ਚਾਹੀ 95ਏਕੜ 1190ਏਕੜ 1285ਏਕੜ
ਬਰਾਨੀ 72ਏਕੜ 509ਏਕੜ 581&ਏਕੜ
ਗੈਰ-ਮੁਮਿਕਨ 35ਏਕੜ 317ਏਕੜ 352ਏਕੜ
ਕੁੱਲ ਰਕਬਾ 900ਏਕੜ 4080ਏਕੜ 4980ਏਕੜ

ਆਧੁਨਿਕ ਖੇਤੀ ਮਸ਼ੀਨਰੀ

ਲੜੀ ਨੰ: ਮਸੀਨਰੀ ਦਾ ਨਾਮ ਗਿਣਤੀ
1. ਕੰਬਾਈਨ 18
2. ਸਟਰਾਅ ਰੀਪਰ 29
3. ਰੋਟਾਵੇਟਰ 4
4. ਕੰਪਿਊਟਰ ਕਰਾਹਾ 4

ਮੰਨੋਰੰਜਨ

ਸੋਹਣ ਕੇ ਛੱਪੜ ਵਾਲਾ ਥੜਾ
ਲਾਇਬ੍ਰੇਰੀ ਦੀਆਂ ਦੁਕਾਨਾਂ ਕੋਲ ਥੜਾ
ਵੱਡੀ ਸੱਥ ਵਾਲਾ ਥੜਾ
 

ਸਾਬਕਾ ਸਰਪੰਚ

ਲੜੀ ਨੰ: ਨਾਮ ਪਿਤਾ/ਪਤੀ ਜੀ ਦਾ ਨਾਮ ਕਾਰਜ-ਕਾਲ
1. ਭੁਪ ਸਿੰਘ ਸ੍ਰੀ ਬਿਸ਼ਨ ਸਿੰਘ 1953-1962
2. ਲਛਮਣ ਸਿੰਘ ਸ਼੍ਰੀ ਜਮੀਤ ਸਿੰਘ 1962-1972
3. ਹਰਨੇਕ ਸਿੰਘ ਸ੍ਰੀ ਈਸਰ ਸਿੰਘ 1972-1974
4. ਬਿੱਕਰ ਸਿੰਘ ਸ੍ਰੀ ਹਰਨਾਮ ਸਿੰਘ 1974-1979
5. ਬਲਿਵੰਦਰਸਿੰਘ ਸ੍ਰੀ ਮੇਘ ਸਿੰਘ 1979-1982
6. ਹਰਮੰਦਰ ਸਿੰਘ ਸ੍ਰੀ ਬੂਟਾ ਸਿੰਘ 1982-1984
7. ਲਾਭ ਸਿੰਘ ਸ੍ਰੀ ਸੇਰ ਸਿੰਘ 1984-1992
8. ਬਿੱਕਰ ਸਿੰਘ ਸ੍ਰੀ ਹਰਨਾਮ ਸਿੰਘ 1993-1997
9. ਸਤਿਗੁਰ ਸਿੰਘ ਸ੍ਰੀ ਪ੍ਰੀਤਮ ਸਿੰਘ 1998-2003
10.  ਸ੍ਰੀਮਤੀ ਜਰਨੈਲ ਕੌਰ ਸ੍ਰੀ ਜੀਤ ਸਿੰਘ 2003-2008
11. ਸ੍ਰੀਮਤੀ ਬਲਵੀਰ ਕੌਰ ਸ੍ਰੀ ਭੋਲਾ ਸਿੰਘ 2008-2013
12. ਜਗਸੀਰ ਸਿੰਘ ਸ੍ਰੀ ਬਚਨ ਸਿੰਘ 2013-2018
13. ਸ੍ਰੀਮਤੀ ਕੁਲਵਿੰਦਰ ਕੌਰ ਸ੍ਰੀ ਵਰਿੰਦਰ ਸਿੰਘ 2018-20

ਮੌਜੂਦਾ ਪੰਚਾਇਤ

ਵਾਰਡ ਨੰਬਰ ਨਾਮ ਪਤੀ/ਪਿਤਾ ਦਾ ਨਾਮ ਸੰਪਰਕ ਨੰਬਰ
.-  ਕੁਲਵਿੰਦਰ ਕੌਰ  - ਸਰਪੰਚ  ਸ੍ਰੀ ਵਰਿੰਦਰ ਸਿੰਘ 80833-84000
1. ਪੱਪੂ ਸਿੰਘ ਸ੍ਰੀ ਅਮਰ ਸਿੰਘ ਗੰਗਕਾ 99149-96200
2. ਨਛੱਤਰ ਸਿੰਘ ਕਾਲਾ ਸ੍ਰੀ ਮੇਘਾ ਸਿੰਘ 94655-03106
3. ਸੁਖਪ੍ਰੀਤ ਕੌਰ  ਪਾਲਾ ਸਿੰਘ 73552-36924
4. ਹਰਸਿਮਰਤ ਕੌਰ  ਕੁਲਤਾਰ ਸਿੰਘ 99157-20344
5. ਜਸਵਿੰਦਰ ਕੌਰ  ਮੰਦਰ ਸਿੰਘ ਧਾਲੀਵਾਲ 94633-33202
6. ਕੁਲਵਿੰਦਰ ਕੌਰ  ਕੇਵਲ ਸਿੰਘ ਪਾਂਧੀਕਾ 94633-33199
7. ਸੁਖਪ੍ਰੀਤ ਕੌਰ    ਬਲਵੰਤ ਸਿੰਘ 75087-00725
8. ਮਾ ਰਣਜੀਤ ਸਿੰਘ  ਮੁਖਤਿਆਰ ਸਿੰਘ 94173-78412
9. ਕੁਲਵੰਤ ਸਿੰਘ ਧਾਲੀਵਾਲ  ਸ੍ਰੀ ਕਰਤਾਰ ਸਿੰਘ 94175-78412
10. ਤੇਜ ਸਿੰਘ   ਕੇਹਰ ਸਿੰਘ 62831-82891
11. ਜਗਸੀਰ ਸਿੰਘ   ਲਛਮਣ ਸਿੰਘ 98553-32859

ਮੌਜੂਦਾ ਨੰਬਰਦਾਰ

ਵਾਰਡ ਨੰਬਰ ਨਾਮ ਪਿਤਾ ਦਾ ਨਾਮ ਸੰਪਰਕ ਨੰਬਰ
1.  ਭੂਪਿੰਦਰ ਸਿੰਘ ਸ੍ਰੀ ਹਰਬੰਸ ਸਿੰਘ  
2. ਗੁਰਮੇਲ ਸਿੰਘ ਸ੍ਰੀ ਗੁਰਚਰਨ ਸਿੰਘ  
3. ਬਲਦੇਵ ਸਿੰਘ ਸ੍ਰੀ ਦਿਆਲ ਸਿੰਘ  
4. ਬਲਦੇਵ ਸਿੰਘ  ਸ੍ਰੀ ਇਕਬਾਲ ਸਿੰਘ  
5. ਖੁਸ਼ਵੰਤ ਸਿੰਘ ਸ੍ਰੀ ਨਛਤਰ ਸਿੰਘ  
6. ਗੁਰਦੇਵ ਸਿੰਘ ਸ੍ਰੀ ਮੇਹਰ ਸਿੰਘ  
7. ਗੁਰਨੈਬ ਸਿੰਘ ਸ੍ਰੀ ਪ੍ਰੀਤਮ ਸਿੰਘ  
8. ਲਛਮਣ ਸਿੰਘ ਸ੍ਰੀ ਲਾਭ ਸਿੰਘ  

ਸਰਕਾਰੀ ਮੁਲਾਜ਼ਮ

ਪੰਜਾਬ ਸਰਕਾਰ ਦੇ ਲੱਗਭਗ 45 ਮਹਿਕਮੇ ਹਨ ਜਿਨ੍ਹਾਂ ਰਾਹੀਂ ਸਰਕਾਰੀ ਨੀਤੀਆਂ ਨੂੰ ਲਾਗੂ ਕੀਤਾ ਜਾਂਦਾ ਹੈ[ਸਾਡੇ ਪਿੰਡ ਦੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ  99 ਮੁਲਾਜ਼ਮ ਨੌਕਰੀ ਕਰ ਰਹੇ ਹਨ, ਜਿਸ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ

ਲੜੀ ਨੰ: ਮਹਿਕਮੇ ਦਾ ਨਾਮ ਗਿਣਤੀ ਲੜੀ ਨੰ: ਮਹਿਕਮੇ ਦਾ ਨਾਮ ਗਿਣਤੀ
1. ਸਿੱਖਿਆ ਵਿਭਾਗ 36 2 ਸਹਿਕਾਰੀ ਖੇਤੀਬਾੜੀ ਸੇਵਾ ਸੁਸਾਟੀ 2
3. ਵਾਟਰ ਐਂਡ ਸੈਨੀਟੇਸ਼ਨ 2 4 ਪਾਵਰਕਾਮ 2
5. ਰੇਲ ਕੋਚ ਫੈਕਟਰੀ ਕਪੂਰਥਲਾ 1 6 ਸੇਹਤ ਵਿਭਾਗ 7
7. ਪਸ਼ੂ-ਪਾਲਣ 2 8 ਕੇ.ਵੀ.ਕੇ. 1
9. ਪਨਸਪ 1 10 ਮਾਰਕੀਟਿੰਗ 2
11. ਫੂਡ ਸਪਲਾਈ 1 12 ਬੈਂਕ 1
13. ਕਚਹਿਰੀ 4 14 ਪੁਲੀਸ 14
15. ਫੌਜ 23 16    
           

ਵਿਦੇਸ਼ਾਂ ਵਿੱਚ ਵਸਦੇ ਪਿੰਡ ਦੇ ਜੰਮਪਲ

ਸੰਸਾਰ ਦੇ ਕੁੱਲ 249 ਦੇਸ਼ ਹਨ ਸਾਡੇ ਪਿੰਡ ਦੇ 69 ਜੰੰਮਪਲ 16 ਦੇਸ਼ਾਂ ਵਿੱਚ ਰਹਿ ਰਹੇ ਹਨ[

ਲੜੀ ਨੰ: ਦੇਸ਼ ਦਾ ਨਾਮ ਗਿਣਤੀ ਲੜੀ ਨੰ: ਦੇਸ਼ ਦਾ ਨਾਮ ਗਿਣਤੀ
1. ਕੈਨੇਡਾ 39 2. ਅਮਰੀਕਾ 5
3. ਇੰਗਲੈਂਡ 3 4. ਜਰਮਨੀ 1
5. ਆਸਟਰੇਲੀਆ 4 6. ਨਿਊਜ਼ੀਲੈਂਡ 1
7. ਮਲੇਸ਼ੀਆ 1 8. ਇਟਲੀ 1
9. ਹਾਂਗਕਾਂਗ 1 10. ਡੁਬਈ 2
11. ਕੁਵੈਤ 2 12. ਸਿੰਗਾਪੁਰ 1
13. ਅਬੂਧਾਬੀ 2 14. ਫਿਲਪਾਈਨਜ਼ 3
15. ਸਾਊਦੀ ਅਰਬ 1 16. ਸਵੀਡਨ 2

ਸਹੂਲਤਾਂ

ਲੜਕੇ 130, ਲੜਕੀਆਂ 97, ਕੁੱਲ 227

ਲੜੀ ਨੰ: ਪੋਸਟ ਦਾ ਨਾਮ ਕੁੱਲ ਭਰੀਆਂ ਖਾਲੀ ਨਾਮ                                             (ਅਪਡੇਟਡ : ੧੦ ਅਪ੍ਰੈਲ 2020)
1. ਹੈਡ ਟੀਚਰ 1 1 - ਸ੍ਰੀਮਤੀ ਰਸ਼ੂ ਰਾਣੀ
2. ਟੀਚਰ ਈ ਟੀ ਟੀ 7 5 2  ਜਸਪਾਲ ਕੌਰ, ਕਿਰਨਬਾਲਾ,  ਅਮਨਦੀਪ ਕੌਰ, ਵਰਿੰਦਰ ਕੁਮਾਰ, ਭਗਵਾਨ ਦਾਸ
4. ਟੀਚਰ ਐਜੂ. ਪ੍ਰੋਵਾਈਡਰ - 2 - ਗੀਤਾ ਰਾਣੀ, ਨਿਰਮਲ ਸਿੰਘ
5. ਆਈ ਈ ਵੀ ਵਲੰਟੀਅਰ  - - - ਪ੍ਰੀਆ ਰਾਣੀ
    8 8 -  

ਸਰਕਾਰੀ ਪ੍ਰਾਇਮਰੀ ਸਕੂਲ, ਬਾਜੀਗਰ ਬਸਤੀ

ਲੜਕੇ , ਲੜਕੀਆਂ , ਕੁੱਲ 35

ਲੜੀ ਨੰ: ਪੋਸਟ ਦਾ ਨਾਮ ਕੁੱਲ ਭਰੀਆਂ ਖਾਲੀ ਨਾਮ                                             (ਅਪਡੇਟਡ : ੧੦ ਅਪ੍ਰੈਲ 2020)
1. ਇੰਚਾਰਜ 1 1 - ਕਿਰਨਦੀਪ ਕੌਰ          85570-87119
2. ਟੀਚਰ ਈ ਟੀ ਟੀ 1 1 - ਸੁਖਵਿੰਦਰ ਕੌਰ           98785-24944
           
           
        -  

 

 • ਸੰਨ 1924  ਪਹਿਲੀ ਤੋਂ ਚੌਥੀ ਤੱਕ ਵੱਡੀ ਧਰਮਸ਼ਾਲਾ ਵਿੱਚ ਮਹਾਰਾਜਾ ਫਰੀਦਕੋਟ ਸ. ਹਰਿੰਦਰ ਸਿੰਘ ਨੇ ਬਣਾਇਆ
 • ਸੰਨ 1953 ਸਕੂਲ ਪੰਜਵੀ ਕਲਾਸ ਤੱਕ ਮਨਜੂਰ ਹੋਇਆ
 • ਸੰਨ 1960 ਵਿੱਚ ਸਕੂਲ ਅੱਠਵੀ ਤੱਕ ਮੰਨਜੂਰ ਹੋਇਆ|
 • ਸੰਨ 1964 ਵਿੱਚ ਸਕੂਲ ਹਾਈ ਸਕੂਲ ਕਾਮਰੇਡ ਰਾਮ ਕ੍ਰਿਸ਼ਨ ਮੁੱਖ ਮੰਤਰੀ ਪੰਜਾਬ ਜੀ ਨੇ ਅਪਗਰੇਡ ਕੀਤਾ| ਜਿਸਨੂੰ ਅਪਗਰੇਡ ਕਰਵਾਉਣ ਵਿੱਚ ਕਾ. ਜੋਗਿੰਦਰ ਸਿੰਘ, ਕਾ. ਅਰਜਨ ਸਿੰਘ, ਸ਼੍ਰੀ ਖੁਸ਼ੀਆਂ ਮੱਲ,ਸ਼੍ਰੀ ਜੋਤੀ ਮੱਲ, ਸ਼੍ਰੀ ਜਗਰਾਜ ਸਿੰਘ ਪਾਂਧੀ ਕਾ, ਸ਼੍ਰੀ ਕਪੂਰ ਸਿੰਘ ਜੀ ਨੇ ਮੁੱਖ ਭੂਮਿਕਾ ਅਦਾ ਕੀਤੀ|
 • ਸੰਨ 2014 ਵਿੱਚ + 2 ਬਣੲਆਿ

                                                       ਲੜਕੇ :           ਲੜਕੀਆਂ :             ਕੁੱਲ :

ਲੜੀ ਨੰ: ਪੋਸਟ ਦਾ ਨਾਮ ਕੁੱਲ ਭਰੀਆਂ ਖਾਲੀ ਨਾਮ                                      (ਅਪਡੇਟਡ : ੧੦ ਅਪ੍ਰੈਲ 2020)
1. ਪ੍ਰਿੰਸੀਪਲ 1 1 - ਗੁਰਦੀਪ ਸਿੰਘ ਗਿੱਲ 
2.  ਲੈਕਚਰਾਰ ਇੰਗਲਿਸ਼ 1 1 - ਨੈਬ ਸਿੰਘ
3. ਲੈਕਚਰਾਰ ਇਕਨਾਮਿਕਸ 1 - 1 -
4. ਲੈਕਚਰਾਰ ਹਿਸਟਰੀ 1 - 1  
5. ਲੈਕਚਰਾਰ ਪੁਲੀਟੀਕਲ ਸਾਇੰਸ 1 1 - ਰਾਕੇਸ਼ ਕੁਮਾਰ
6. ਲੈਕਚਰਾਰ ਫਿਜੀਕਲ 1 - 1  
  ਲੈਕਚਰਾਰ ਪੰਜਾਬੀ 1 - 1  
7. ਲੈਕਚਰਾਰ ਵੋਕੇਸ਼ਨਲ  2 1 1 ਮਨਿੰਦਰਜੀਤ ਸਿੰਘ
8. ਮੈਥ ਮਾਸਟਰ 3 3 - ਕਿਰਨ ਬਾਲਾ, ਰੀਚਾ ਰਾਣੀ, ਰਜਨੀ ਰਾਣੀ
  ਇੰਗਲਿਸ਼ ਮਾਸਟਰ 1 1 - ਗਗਨਪੀਤ ਕੌਰ
9. ਐਸ.ਐਸ. ਮਾਸਟਰ 4 4 - ਜੱਗਾ ਸਿੰਘ, ਬਿੰਦੂ ਬਾਲਾ, ਰਿੱਤੂ ਬਾਲਾ, ਅੰਮ੍ਰਿਤਪਾਲ ਕੌਰ
10. ਸਾਇੰਸ ਮਾਸਟਰ 3 3 - ਅਲਪਨਾ ਚੋਪੜਾ, ਸੁਰਜੀਵਨ ਬਰਾੜ, ਚਰਨਜੀਤ ਸਿੰਘ
11. ਪੰਜਾਬੀ ਮਾਸਟਰ 2 2 -  ਕਿਰਨਦੀਪ ਕੌਰ, ਕਰਮਜੀਤ ਕੌਰ
12. ਹਿੰਦੀ ਮਾਸਟਰ 2 1 1 ਇੰਦੂ ਮਿੱਤਲ
 
.13 ਡਰਾਇੰਗ ਮਾਸਟਰ 1 - 1  
14. ਡੀ.ਪੀ.ਈ. ਮਾਸਟਰ 1 1 - ਚਰਨਜੀਤ ਕੌਰ
15. ਸਿਲਾਈ ਟੀਚਰ 1 1 - ਸਤਵੀਰ ਕੌਰ
16. ਕੰਮਪਿਊਟਰ ਟੀਚਰ 2 2 - ਅਮਨਦੀਪ ਕੌਰ, ਕੁਲਵਿੰਦਰ ਕੌਰ
17. ਐਸ.ਐਲ.ਏ. 1 1 - ਰਵਿੰਦਰ ਸ਼ਰਮਾ
18. ਪੀਅਨ 1 1 - ਰਜਣੀ ਰਾਣੀ
19. ਸਵੀਪਰ 1 1 - -
20. ਮਾਲੀ ਕਮ ਚੋਂਕੀਦਾਰ 1 - 1 -
21. ਕਲਰਕ 1 1 - ਦਵਿੰਦਰ ਕੁਮਾਰ
    34 26 8  
 

ਨਾਮ ਅਹੁਦਾ
ਮੋਦਨ ਸਿੰਘ ਪ੍ਰਧਾਨ
 ਮੱਖਣ ਸਿੰਘ ਸੈਕਟਰੀ
ਹਰਮੰਦਰ ਸਿੰਘ ਸੇਵਾਦਾਰ
ਸੁਖਚੈਨ ਸਿੰਘ ਟਰੈਕਟਰ ਡਰਾਈਵਰ
 • ਕੁੱਲ ਮੈਂਬਰ 805,
 • ਮੈਂਬਰਾਂ ਨੂੰ ਕਰਜਾ 1,25,72,804 ਰੁਪਏ
 • ਕੁੱਲ ਜਮ੍ਹਾ 1,10,32,429 ਰੁਪਏ
 • ਮੁਨਾਫਾ 19,97,507(31-3-2011 ਤੱਕ)
ਮਾਈ ਭਾਗੋ ਸਕੀਮ ਤਹਿਤ ਸਵੈ-ਰੁਜ਼ਗਾਰ ਲੇਡੀਜ਼ ਮੈਂਬਰ ਯੋਜਨਾ
ਕੁੱਲ ਲਾਭਪਾਤਰੀ- 12
ਰਕਮ 3,75,810 ਰੁਪਏ ਦੁਕਾਨਦਾਰੀ ਦਾ ਕੰਮ ਚਲਾਉਣ ਲਈ ਵੰਡੀ ਗਈ|
 
ਵਿਸ਼ੇਸ਼ ਪ੍ਰਾਪਤੀ- ਰੈਂਕਿੰਗ ਦਾ ਹਿਸਾਬ ਨਾਲ ਸਾਲ 2008 ਦੌਰਾਨ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ| ਕੰਵਲਜੀਤ ਸਿੰਘ ਸਹਿਕਰਤਾ ਮੰਤਰੀ ਦੀ ਨੇ ਫਿਰੋਜ਼ਪੁਰ ਵਿਖੇ ਸੁਸਾਇਟੀ ਨੂੰ 25,000 ਰੁਪਏ ਨਕਦ ਇਨਾਮ ਅਤੇ 1,000 ਰੁਪਏ ਪ੍ਰਤੀ ਮੁਲਾਜ਼ਮ ਇਨਾਮ ਦੇ ਕੇ ਸਨਮਾਨਿਤ ਕੀਤਾ

 

 

 

 

ਪ੍ਰਗਤੀ ਸਾਲ 2013-14

 • ਓ.ਪੀ.ਡੀ. 2217
 • ਐਚ.ਐਸ. ਵੈਕਸੀਨੇਸ਼ਨ- 2150
 • ਐਫ.ਐਮ.ਡੀ. -4800
 • ਏ.ਆਈ-
 • ਗਾਵਾਂ- 719
 • ਮੱਝਾਂ -670
 • ਬੀਮਾ-34

 

 

ਲੜੀ ਨੰ: ਏਜੰਸੀ ਦਾ ਨਾਮ ਇਨਸਪੈਕਟਰ ਫਸਲ ਮਾਲ (ਕੁਇੰਟਲ)
1. ਪਨਸਪ 1. ਮਨਜਿੰਦਰ ਸਿੰਘ  2. ਦਿਲਬਾਗ ਸਿੰਘ ਕਣਕ 60,000
3. ਵੇਅਰਹਾਊਸ ਜਗਜੀਤ ਸਿੰਘ ਝੋਨਾ 86,250

 

 

ਲੜੀ ਨੰ: ਪੋਸਟ ਦਾ ਨਾਮ ਕੁੱਲ ਭਰੀਆਂ ਖਾਲੀ ਨਾਮ
1. ਮੈਡੀਕਲ ਅਫਸਰ (ਐਲੋਪੈਥੀ) 1 1 -  ਡਾ:ਪ੍ਰਭਜੋਤ ਕੌਰ 
2. ਫਾਰਮਾਸਿਟ ਐਲੋਪੈਥੀ 1 1 - ਖੁਸ਼ਵੀਰ ਸ਼ਰਮਾ
3. ਲੇਡੀ ਹੈਲਥ ਵਿਜਟਰ 1 1 - ਜਸਵੀਰ ਕੌਰ
4. ਮਲਟੀਪਰਜ ਹੈਲਥ ਵਰਕਰ (ਫੀਮੇਲ) 2 2 - 1. ਦਲਵੀਰ ਕੌਰ  2. ਸ਼ਿੰਦਰਪਾਲ ਕੌਰ
5. ਮੈਡੀਕਲ ਅਫਸਰ (ਆਯੁਰਵੈਦਿਕ) 1 - 1 ਸਾਲ 2014 ਤੋਂ ਖਾਲੀ
6. ਉਪਵੈਦ (ਆਯੁਰਵੈਦਿਕ) 1 1 - ਅਮਨਿੰਦਰਪ੍ਰੀਤ ਕੌਰ
7. ਡਬਲਯੂ/ਏ 1 1 - ਬਲਜੀਤ ਕੌਰ
8. ਸਫਾਈ ਸੇਵਕ 1 1 - ਪੱਪੂ ਰਾਮ
    9 7 2  

 

 

 

ਲੜੀ ਨੰ: ਪੋਸਟ ਦਾ ਨਾਮ ਕੁੱਲ ਭਰੀਆਂ ਖਾਲੀ ਨਾਮ
1.   ਹੈਲਥ ਸੁਪਰਵਾਈਜਰ 2 2 -

ਅਜੇ ਕੁਮਾਰ, 

ਕੁਲਦੀਪ ਕੌਰ 88720-90599

2.  ਐਮ ਪੀਐਚ ਡਬਲਯੂ
 
2 2 -

ਛਿੰਦਰਪਾਲ ਕੌਰ 88720-90582 

ਹਰਜੋਤ ਸਿੰਘ 94784-11221

 

 

 

ਇਸ ਟੈਲੀਫੋਨ ਐਕਸਚੈਂਜ਼ ਨਾਲ ਪਿੰਡ ਜੀਦਾ, ਖੇਮੂਆਣਾ ਅਤੇ ਜੰਡਾਵਾਲਾ ਜੁੜੇ ਹੋਏ ਹਨ|
ਲੜੀ ਨੰ: ਪੋਸਟ ਦਾ ਨਾਮ ਕੁੱਲ ਭਰੀਆਂ ਖਾਲੀ ਨਾਮ
1. ਜੇ.ਈ. 1 1 - ਰੇਸ਼ਮ ਸਿੰਘ 94178-10333
2. ਫੋਨ ਮਕੈਨਿਕ 1 1 - ਬਹਾਦਰ ਸਿੰਘ 75891-63934
3.          

 

 

ਲੜੀ ਨੰ: ਏਜੰਸੀ ਦਾ ਨਾਮ ਇਨਸਪੈਕਟਰ ਫਸਲ ਮਾਲ (ਕੁਇੰਟਲ)
1. ਪਨਸਪ 1. ਮਨਜਿੰਦਰ ਸਿੰਘ  2. ਦਿਲਬਾਗ ਸਿੰਘ ਕਣਕ 60,000
3. ਵੇਅਰਹਾਊਸ ਜਗਜੀਤ ਸਿੰਘ ਝੋਨਾ 86,250

 

 

 

 

ਦੁਕਾਨਾਂ

ਦੁਕਾਨ ਦੀ ਕਿਸਮ ਗਿਣਤੀ ਦੁਕਾਨ ਦੀ ਕਿਸਮ ਗਿਣਤੀ
ਕਰਿਆਣਾ 34 ਚੱਕੀਆਂ 8
ਮਠਿਆਈ 3 ਢਾਬੇ 2
ਡੇਅਰੀ 4 ਬਰਤਨ ਸਟੋਰ 2
ਕਪੜਾ 5 ਚੰਦਾ ਛਪਾਈ 2
ਦਰਜ਼ੀ 9 ਡਾਕਟਰ 8
ਜਿਊਲਰਜ਼ 1 ਮੈਡੀਕਲ ਸਟੋਰ 2
ਟੈਂਟ ਹਾਊਸ 2 ਮੋਬਾਈਲ 6
ਸਟੂਡੀਓ 2 ਕੀੜੇਮਾਰ ਦਵਾਈਆਂ 2
ਪੈਟਰੋਲ ਪੰਪ 3 ਵਰਕਸ਼ਾਪ 23
ਸਪੇਅਰ ਪਾਰਟਸ 4 ਸੀਮਿੰਟ ਸਟੋਰ 1
ਵੁੱਡ ਵਰਕਸ 2 ਆਰੇ 2
ਹੇਅਰ ਡਰੈਸਰ 8 ਮੋਚੀ 1
ਰੇੜੀਆਂ 2 ਕਬਾੜੀਏ 4

ਕੁੱਲ ਦੁਕਾਨਾਂ ਦੀ ਗਿਣਤੀ - 140 

ਸਨਮਾਿਨਤ ਬੱਚੇ / ਵਿਆਕਤੀ 11  ਸਤੰਬਰ 2016

ਕਲਾਸ ਪੰਜਵੀਂ

ਲੜੀ ਨੰ. ਵਿਦਿਆਰਥੀ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਸਥਾਨ
1 ਅਕਾਸ਼ਦੀਪ ਕੌਰ ਨਛੱਤਰ ਸਿੰਘ ਕਰਮਜੀਤ ਕੌਰ ਤੀਜੀ
2 ਸਿਮਰਨਜੀਤ ਕੌਰ ਬੂਟਾ ਸਿੰਘ ਬਲਜਿੰਦਰ ਕੌਰ  ਤੀਜੀ
3 ਅਕਾਸ਼ਦੀਪ ਸਿੰਘ  ਗੁਰਬਿੰਦਰ ਸਿੰਘ ਚਰਨਜੀਤ ਕੌਰ ਦੂਜੀ
4 ਰਵਿੰਦਰ ਸਿੰਘ ਰਾਜਿੰਦਰ ਸਿੰਘ ਪਰਮਜੀਤ ਕੌਰ ਦੂਜੀ
5 ਹਰਮਨਪ੍ਰੀਤ ਸਿੰਘ ਸਤਨਾਮ ਸਿੰਘ ਵੀਰਪਾਲ ਕੌਰ ਪਹਿਲੀ

ਕਲਾਸ ਅੱਠਵੀਂ

ਲੜੀ ਨੰ. ਵਿਦਿਆਰਥੀ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਸਥਾਨ
1 ਹੁਸਨਪ੍ਰੀਤ ਕੌਰ ਅਜੈਬ ਸਿੰਘ ਸਰਬਜੀਤ ਕੌਰ ਤੀਜੀ
2 ਸੁੱਖੀ ਕੌਰ ਬਲਵਿੰਦਰ ਸਿੰਘ ਜਸਵਿੰਦਰ ਕੌਰ ਦੂਜੀ
3 ਮਨਜੋਤ ਕੌਰ  ਨਿਰਮਲ ਸਿੰਘ  ਹਰਜੀਤ ਕੌਰ ਪਹਿਲੀ

ਕਲਾਸ ਦੱਸਵੀਂ

ਲੜੀ ਨੰ. ਵਿਦਿਆਰਥੀ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਸਥਾਨ
1 ਰਾਮ ਸਿੰਘ ਇਕਬਾਲ ਸਿੰਘ  ਸਰਬਜੀਤ ਕੌਰ  ਤੀਜੀ
2 ਰਾਜਵੀਰ ਕੌਰ ਕੌਰ ਸਿੰਘ ਹਰਵਿੰਦਰ ਕੌਰ ਦੂਜੀ
3 ਮੇਘਰਾਜ ਛਤਰਪਾਲ ਸਿੰਘ    ਰਾਮ ਸ਼੍ਰੀ ਕੌਰ ਪਹਿਲੀ

ਕਲਾਸ ਬਾਰ੍ਹਵੀਂ

ਲੜੀ ਨੰ. ਵਿਦਿਆਰਥੀ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਸਥਾਨ
1 ਅਮਰਜੀਤ ਸਿੰਘ ਗੁਰਜੰਟ ਸਿੰਘ  ਜਸਵੀਰ ਕੌਰ  ਤੀਜੀ
2 ਕਿਰਨ ਸੰਤੋਸ਼ ਕੁਮਾਰ ਪਰਮਜੀਤ ਕੌਰ ਦੂਜੀ
3 ਜਗਸੀਰ ਕੌਰ  ਹਰਬੰਸ ਸਿੰਘ  ਚਰਨਜੀਤ ਕੌਰ ਪਹਿਲੀ
ਖੇਡਾਂ

 ਸਮਾਜ-ਭਲਾਈ ਸੰਸਥਾਵਾਂ :-

ਪ੍ਰਧਾਨ ਸਕੱਤਰ ਖਜ਼ਾਨਚੀ
ਮਾ: ਜਗਮੇਲ ਸਿੰਘ ਮਾ: ਸਰਬਜੀਤ ਸਿੰਘ ਜਸਪਾਲ ਸਿੰਘ

 

ਨਿਊ ਫਰੈਂਡਜ਼ ਕ੍ਰਿਕਟ ਕਲੱਬ

ਪ੍ਰਧਾਨ ਸਕੱਤਰ ਖਜ਼ਾਨਚੀ
ਹਰਚਰਨ ਸਿੰਘ ਭੂਰਾ ਪ੍ਰਦੀਪ ਕੁਮਾਰ ਹਰਬੰਸ ਸਿੰਘ

ਜਗਰਾਜ ਸਿੰਘ ਸਪੋਰਟਸ ਕਲੱਬ

ਪ੍ਰਧਾਨ ਸਕੱਤਰ ਖਗ਼ਾਨਚੀ
ਜਗਜੀਤ ਸਿੰਘ ਮਾ: ਕੁਲਵਿੰਦਰ ਸਿੰਘ ਸਤੀਸ਼ ਕੁਮਾਰ

ਸ਼ੇਰੇ ਯੁਵਕ ਭਲਾਈ ਕਲੱਬ

ਪ੍ਰਧਾਨ ਸਕੱਤਰ ਖਗ਼ਾਨਚੀ
     

bwbw GuMmx Swh kl`b

ਪ੍ਰਧਾਨ ਸਕੱਤਰ ਖਗ਼ਾਨਚੀ
ਛਿਂਦਰ ਸ਼ਰਮਾ    

ਐਮਰਜੈਂਸੀ ਬਲੱਡ ਡੋਨਰਜ਼ ਸੁਸਾਇਟੀ

 

 ਐਮਰਜੈਂਸੀ ਬਲੱਡ ਡੋਨਰਜ਼ ਸੁਸਾਇਟੀ

ਪ੍ਰਧਾਨ ਸਕੱਤਰ ਖਗ਼ਾਨਚੀ
ਮਨਪ੍ਰੀਤ ਮਿੱਠਾ ਕੇਵਲ ਦਰਜ਼ੀ ਸੁਖਨਿੰਦਰ ਸਿੰਘ ਕਾਲੂ

 

ਭਾਰਤੀ ਕਿਸਾਨ ਯੂਨਿਅਨ (ਸਿੱਧੂਪੁਰਾ)

ਪ੍ਰਧਾਨ ਸਕੱਤਰ ਖਗ਼ਾਨਚੀ
ਰੇਸ਼ਮ ਸਿੰਘ ਬੂਟਾ ਸਿੰਘ ਜੰਟਾ ਸਿੰਘ
 

ਭਾਰਤੀ ਕਿਸਾਨ ਯੂਨਿਅਨ (ਉਗਰਾਹਾਂ)

ਪ੍ਰਧਾਨ ਸਕੱਤਰ ਖਗ਼ਾਨਚੀ
ਹਰਮੰਦਰ ਸਿੰਘ ਤੇਜਾ ਸਿੰਘ ਪ੍ਰਸ਼ਿੰਦਰ ਸਿੰਘ
.

ਭਾਰਤੀ ਕਿਸਾਨ ਯੂਨਿਅਨ (ਕਾਦੀਆਂ)

ਪ੍ਰਧਾਨ ਸਕੱਤਰ ਖਗ਼ਾਨਚੀ
ਜਗਸੀਰ ਸਿੰਘ ਸਾਬਕਾ ਸਰਪੰਚ    

ਪੰਜਾਬ ਖੇਤ ਮਜ਼ਦੂਰ ਯੂਨੀਅਨ

ਪ੍ਰਧਾਨ ਸਕੱਤਰ ਖਗ਼ਾਨਚੀ
ਕਾਕਾ ਸਿੰਘ    

 

ਮਜਦੂਰ ਮੁਕਤੀ ਮੋਰਚਾ

ਪ੍ਰਧਾਨ ਸਕੱਤਰ ਖਗ਼ਾਨਚੀ
ਬਲਵੀਰ ਸਿੰਘ    

 

 

ਪਰਜਾ ਮੰਡਲ ਲਹਿਰ ਦੇ ਸੁਤੰਤਰਤਾ ਸੰਗਰਾਮੀ

          ਸਾਡੇ ਦੇਸ਼ ਦੇ ਲੋਕਾਂ ਵੱਲੋਂ ਦੇਸ਼ ਨੂੰ ਬਰਤਾਨਵੀ ਸਾਮਰਾਜ ਅਤੇ ਰਜਵਾੜਾਸ਼ਾਹੀ ਤੋਂ ਆਜ਼ਾਦ ਕਰਾਉਣ ਲਈ ਸੰਨ 1857 ਵਿੱਚ ਪਹਿਲਾ ਗਦਰ ਕੀਤਾ, ਜਿਸਨੂੰ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ[ ਇਸ ਤੋਂ ਬਾਦ 1875 ਦੀ ਕਿਸਾਨੀ ਲਹਿਰ. 1877 ਦੀ ਆਰੀਆ ਸਮਾਜੀ ਲਹਿਰ, 1905 ਦੀ ਗਦਰ ਲਹਿਰ, 1920 ਖਿਲਾਫਤ ਲਹਿਰ ਤੇ ਗੁਰਦੁਆਰਾ ਲਹਿਰ, 1922 ਦੀ ਬੱਬਰ ਅਕਾਲੀ ਲਹਿਰ, 1925 ਦੀ ਨੌਜਵਾਨ ਭਾਰਤ ਸਭਾ ਲਹਿਰ, 1928 ਦੀ ਸਾਈਮਨ ਕਮਿਸ਼ਨ ਲਹਿਰ ਤੇ ਪਰਜਾ ਮੰਡਲ ਲਹਿਰ, 1929 ਦੀ ਪੂਰਨ ਸਵਰਾਜ ਲਹਿਰ, 1931 ਦੀ ਆਜ਼ਾਦ ਹਿੰਦ ਫੌਜ ਲਹਿਰ ਆਦਿ ਦੇਸ਼ ਨੂੰ ਬਰਤਾਨਵੀ ਸਾਮਰਾਜ ਅਤੇ ਰਜਵਾੜਾਸ਼ਾਹੀ ਤੋਂ ਆਜ਼ਾਦ ਕਰਾਉਣ ਲਈ ਚੱਲੀਆਂ[ਉਪਰੋਕਤ ਚੱਲੀਆ ਲਹਿਰਾਂ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਨੇਕਾਂ ਸੂਰਬੀਰਾਂ ਨੇ ਕੈਦਾਂ ਕੱਟੀਆਂ ਅਤੇ ਸ਼ਹੀਦੀਆਂ ਪਾਈਆਂ[
     ਸਾਡੇ ਪਿੰਡ ਦੇ ਲੋਕਾਂ ਨੂੰ ਮਾਣ ਹੈ ਸੰਨ 1940 ਵਿੱਚ ਰਜਵਾੜਾਸ਼ਾਹੀ ਤੇ ਬਰਤਾਨਵੀ ਸਾਮਰਾਜ ਦੇ ਖਾਤਮੇ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਸਾਡੇ ਪਿੰਡ ਦੇ 12 ਸੂਰਬੀਰਾਂ ਨੇ ਭਾਗ ਲਿਆ [ ਗਿਆਨੀ ਜੈਲ ਸਿੰਘ ਗ੍ਰਹਿ ਮੰਤਰੀ ਪੰਜਾਬ ਜੀ ਵੱਲੋਂ 14 ਨਵੰਬਰ 1980 ਨੂੰ ਪਰਜਾ ਮੰਡਲ ਲਹਿਰ ਵਿੱਚ ਭਾਗ ਲੈਣ ਵਾਲੇ ਸੂਰਬੀਰਾਂ ਨੂੰ ਸਨਮਾਨਿਤ ਕੀਤਾ ਗਿਆ [

੧. ਮੇਹਰ ਸਿੰਘ ਮੱਲ ਕਾ


    ਮੇਹਰ ਸਿੰਘ ਦਾ ਜਨਮ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱੱਚ ਸ਼੍ਰੀ ਸੱਜਣ ਸਿੰਘ ਜੀ ਦੇ ਘਰ ਹੋਇਆ[ ਆਪ ਜੀ ਨੇ ਵਿਆਹ ਨਹੀਂ ਕਰਾਇਆ ਸੀ[ਆਪ ਜੀ ਦਾ ਦੂਸਰਾ ਭਰਾ ਸ਼ੇਰ ਸਿੰਘ ਸੀ ਜਿਸਦੇ ਚਾਰ ਲੜਕੇ ਜੋਰਾ ਸਿੰਘ, ਫੁੰਮਣ ਸਿੰਘ, ਠਾਣਾ ਸਿੰਘ ਤੇ ਲਛਮਣ ਸਿੰਘ ਅਤੇ ਦੋ ਲੜਕੀਆਂ ਗੁਰਦੇਵ ਕੌਰ ਤੇ    ਪੈਦਾ ਹੋਈਆਂ[ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[

੨. ਰੌਣਕ ਸਿੰਘ ਮਹਿਰਾ


    ਰੌਣਕ ਸਿੰਘ ਮਹਿਰਾ ਦਾ ਜਨਮ ਲਗਭਗ ਸੰਨ 1890 ਵਿੱਚ ਪਿੰਡ ਖਾਈ ਹੁਣ ਜਿਲ੍ਹਾ ਮੋਗਾ ਵਿੱਚ ਹੋਇਆ[ਆਪ ਆਪਣੇ ਨਾਨਕੇ ਪਿੰਡ ਜੀਦਾ ਵਿਖੇ ਰਹਿਣ ਲੱਗ ਪਏ[ਆਪ ਦੇ ਨੇੜੇ ਦਾ ਮੁਖਤਿਆਰ ਸਿੰਘ ਜੀ ਸੀ ਜਿਸ ਦੇ ਦੋ ਲੜਕੇ ਮੰਗੂ ਤੇ ਰੱਤੀ ਅਤੇ ਲੜਕੀਆਂ ਸੀਤਾ ਤੇ ਮੰਦਰੀ ਹਨ[ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਸੰਨ 1975 ਵਿੱਚ ਸਵਰਗਵਾਸ ਹੋ ਗਏ[

੩. ਕਰਤਾਰ ਸਿੰਘ ਸਜਾਨੇ ਕਾ


    ਕਰਤਾਰ ਸਿੰਘ ਸਜਾਨੇ ਕਾ ਦਾ ਜਨਮ ਲੱਗਭਗ ਸੰਨ 1900 ਵਿੱਚ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱਚ ਸ਼੍ਰੀ ਸਰਬਨ ਸਿੰਘ ਜੀ ਦੇ ਘਰ ਹੋਇਆ[ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਦੇ ਦੋ ਲੜਕੇ ਅਤੇ ਇੱਕ ਲੜਕੀ ਪੈਦਾ ਹੋਈ ਜੋ ਕਿ ਛੋਟੀ ਉਮਰ ਵਿੱਚ ਹੀ ਗੁਜ਼ਰ ਗਏ[ਆਪ ਜੀ ਦੇ ਭਰਾ ਸ਼੍ਰੀ ਮੁਖਤਿਆਰ ਸਿੰਘ ਜੀ ਦੇ ਦੋ ਲੜਕੇ ਰਣਜੀਤ ਸਿੰਘ ਤੇ ਪਰਮਜੀਤ ਸਿੰਘ ਪੈਦਾ ਹੋਏ[ਆਪ ਸੰਨ 1990 ਵਿੱਚ ਸਵਰਗਵਾਸ ਹੋ ਗਏ[

4. ਕੈਪਟਨ ਦਿਆਲ ਸਿੰਘ


    ਕੈਪਟਨ ਦਿਆਲ ਸਿੰਘ ਦਾ ਜਨਮ ਸੰਨ ਲੱਗਭਗ 1904 ਵਿੱਚ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱਚ ਸ਼੍ਰੀ ਚਤਰ ਸਿੰਘ ਜੈਲਦਾਰ ਜੀ ਦੇ ਘਰ ਹੋਇਆ[ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਦਾ ਭਰਾ ਬੂਟਾ ਸਿੰਘ ਸੀ ਜਿਸ ਦੇ ਦੋ ਲੜਕੇ ਹਰਮੰਦਰ ਸਿੰਘ ਤੇ ਹਰਬੰਸ ਸਿੰਘ ਪੈਦਾ ਹੋਏ[ਆਪ ਸੰਨ 1969 ਵਿੱਚ ਸਵਰਗਵਾਸ ਹੋ ਗਏ[

5. ਸ਼ੇਰ ਸਿੰਘ ਸੇਖੋਂ


    ਸ਼ੇਰ ਸਿੰਘ ਸੇਖੋਂ ਦਾ ਜਨਮ ਲੱਗਭਗ ਸੰਨ 1920 ਵਿੱਚ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱਚ ਸ਼੍ਰੀ ਸੁੰਦਰ ਸਿੰਘ ਜੀ ਦੇ ਘਰ ਹੋਇਆ[ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਦੇ ਤਿੰਨ ਲੜਕੇ ਗੰਗਾ ਸਿੰਘ, ਜਲੌਰ ਸਿੰਘ ਤੇ ਚੂਹੜ ਸਿੰਘ ਪੈਦਾ ਹੋਏ[ ਆਪ 25 ਮਈ 1993 ਨੂੰ ਸਵਰਗਵਾਸ ਹੋ ਗਏ[

6.  ਹਰੀ ਸਿੰਘ ਅਰੋੜਾ


    ਹਰੀ ਸਿੰਘ ਅਰੋੜਾ ਦਾ ਜਨਮ ਲੱਗਭਗ ਸੰਨ 1921 ਵਿੱਚ ਪਿੰਡ ਜੀਦਾ ਵਿੱਚ ਸ਼੍ਰੀ ਅਤਰ ਸਿੰਘ ਜੀ ਦੇ ਘਰ ਹੋਇਆ [ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਦੇ ਦੋ ਲੜਕੇ ਬਲਦੇਵ ਸਿੰਘ ਤੇ ਕ੍ਰਿਸ਼ਨ ਕੁਮਾਰ ਅਤੇ ਪੰਜ ਲੜਕੀਆਂ ਗਿਆ ਵੰਤੀ, ਕੁਸ਼ੱਲਿਆ ਦੇਵੀ, ਬਲਵੀਰ ਕੌਰ, ਸੀਤਾ ਦੇਵੀ ਤੇ ਛਿੰਦਰਪਾਲ ਕੌਰ ਪੈਦਾ ਹੋਈਆਂ [ ਸੰਨ 1973 ਵਿੱਚ ਆਪ ਸਵਰਗਵਾਸ ਹੋ ਗਏ [

7. ਬਾਲ ਮੁਕੰਦ


    ਬਾਲ ਮੁਕੰਦ ਦਾ ਜਨਮ ਲੱਗਭਗ ਸੰਨ 1922 ਵਿੱਚ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱਚ ਸ਼੍ਰੀ ਦੀਨਾ ਰਾਮ ਜੀ ਦੇ ਘਰ ਹੋਇਆ[ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਸੰਨ 1988  ਵਿੱਚ ਆਪ ਸਵਰਗਵਾਸ ਹੋ ਗਏ[ ਆਪ ਦੇ ਪਿੱਛੇ ਦੋ ਲੜਕੇ ਰਮੇਸ਼ ਕੁਮਾਰ ਤੇ ਰਾਜਿੰਦਰ ਕੁਮਾਰ ਅਤੇ ਚਾਰ ਲੜਕੀਆਂ ਕਾਂਤਾ ਦੇਵੀ, ਕਿਰਨਾ ਦੇਵੀ, ਬਿਮਲਾ ਦੇਵੀ ਤੇ ਸਰੋਜ ਰਾਣੀ ਹਨ[

8. ਚੰਨਣ ਸਿੰਘ ਰਾਜਾ


    (ਜਾਣਕਾਰੀ ਮਿਲ ਨਹੀਂ ਸਕੀ)

9. ਆਤਮਾ ਸਿੰਘ


        (ਜਾਣਕਾਰੀ ਮਿਲ ਨਹੀਂ ਸਕੀ)

10.  ਮਾ: ਰੋਸ਼ਨ ਲਾਲ


    ਮਾ: ਰੋਸ਼ਨ ਲਾਲ ਦਾ ਜਨਮ ਸੰਨ 01 ਮਈ 1926 ਨੂੰ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿਖੇ ਸ਼੍ਰੀ ਬੁੱਧ ਰਾਮ ਜੀ ਦੇ ਘਰ ਹੋਇਆ[ਆਪਨੇ ਅਧਿਆਪਕ ਦੇ ਤੌਰ ਤੇ ਸਿੱਖਿਆ ਵਿਭਾਗ ਵਿੱਚ ਜੁਆਇਨ ਕੀਤਾ[ ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ 30 ਅਪ੍ਰੈਲ 1986 ਨੂੰ ਰਿਟਾਇਰ ਹੋ ਗਏ [ਉਨ੍ਹਾਂ ਤੋਂ ਪੜ੍ਹੇ ਹੋਏ ਵਿਦਿਆਰਥੀ ਉਹਨਾਂ ਦੇ ਪੜਾਉਣ ਦੇ ਨਵੇਕਲੇ ਅੰਦਾਜ਼ ਨੂੰ ਅੱਜ ਤੱਕ ਵੀ ਨਹੀਂ ਭੁੱਲੇ[ ਆਪ ਜੀ ਦੇ ਤਿੰਨ ਲੜਕੇ ਨਰੇਸ਼ਪਾਲ, ਬਲਵੰਤ ਸਿੰਘ ਤੇ ਕੁਲਵੰਤ ਰਾਏ ਅਤੇ ਦੋ ਲੜਕੀਆ ਕਾਂਤਾ ਰਾਣੀ ਤੇ ਕੁੰਤੀ ਦੇਵੀ ਪੈਦਾ ਹੋਈਆਂ[ਆਪ 09 ਜੁਲਾਈ 1992 ਨੂੰ ਸਵਰਗਵਾਸ ਹੋ ਗਏ[

11. ਕਪੂਰ ਸਿੰਘ


    ਕਪੂਰ ਸਿੰਘ ਦਾ ਜਨਮ ਸੰਨ ਲੱਗਭਗ 1926 ਵਿੱਚ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱਚ ਸ਼੍ਰੀ ਰਣ ਸਿੰਘ ਜੀ ਦੇ ਘਰ ਹੋਇਆ [ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਦੇ ਦੋ ਲੜਕੇ ਗੁਰਤੇਜ ਸਿੰਘ ਤੇ ਗੁਰਮੇਲ ਸਿੰਘ ਅਤੇ ਇੱਕ ਲੜਕੀ ਅਮਰਜੀਤ ਕੌਰ ਪੈਦਾ ਹੋਈ[

12. ਦੇਸ ਰਾਜ


    ਦੇਸ ਰਾਜ ਦਾ ਜਨਮ ਸੰਨ ਲੱਗਭਗ 1931 ਵਿੱਚ ਸ਼੍ਰੀ ਖੁਸ਼ੀਆ ਮੱਲ ਜੀ ਦੇ ਘਰ ਹੋਇਆ [ਆਪ ਜੀ ਨੇ ਰਜਵਾੜਾਸ਼ਾਹੀ ਤੇ ਵਿਦੇਸ਼ੀ ਸਾਮਰਾਜ ਦੇ ਖਾਤਮੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਪਰਜਾ ਮੰਡਲ ਲਹਿਰ ਦੇ ਅੰਦੋਲਨਾਂ ਵਿੱਚ ਭਾਗ ਲਿਆ[ਆਪ ਦੇ ਤਿੰਨ ਲੜਕੇ ਕੇਵਲ, ਨਿਰਮਲ ਅਤੇ ਹੁਕਮ ਚੰਦ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ [ਸੰਨ 2006 ਵਿੱਚ ਆਪ ਸਵਰਗਵਾਸ ਹੋ ਗਏ [

(ਨੋਟ: ਪਹਿਲੇ 9 ਸੂਰਬੀਰਾਂ ਦਾ ਵਰਨਣ ਸ਼੍ਰੀ ਸਰਵਣ ਸਿੰਘ ਬੀਰ ਵੱਲੋਂ ਲਿਖੀ ਗਈ ਕਿਤਾਬ " ਮਾਲਵਾ ਇਤਿਹਾਸ ਖੋਜ ਕੇਂਦਰ ਬਠਿੰਡਾ ਦੀ ਅਮੁੱਲੀ ਭੇਂਟ , ਜਿਲ੍ਹਾ ਬਠਿੰਡਾ ਦੇ ਸੂਰਬੀਰ ਦੇਸ਼ ਭਗਤ " ਵਿੱਚ ਕੀਤਾ ਗਿਆਂ ਹੈ [ਲੜੀ ਨੰਬਰ10 ਤੇ ਮਾ: ਰੋਸ਼ਨ ਲਾਲ ਜੀ ਦਾ ਵਰਨਣ ਮਾ: ਕਰਤਾ ਰਾਮ ਜੀ ਵੱਲੋਂ ਲਿਖੀ ਗਈ ਕਿਤਾਬ " ਪਰਜਾ ਮੰਡਲ ਤੇ ਆਜ਼ਾਦੀ ਦਾ ਸੰਘਰਸ਼ " ਵਿੱਚ ਕੀਤਾ ਗਿਆ ਹੈ [ ਲੜੀ ਨੰਬਰ 11 ਤੇ 12 ਤੇ ਸ਼ਾਮਲ ਸ਼੍ਰੀ ਕਪੂਰ ਸਿੰਘ ਅਤੇ ਸ਼੍ਰੀ ਦੇਸ਼ ਰਾਜ ਜੀ ਨੂੰ ਗਿਆਨੀ ਜੈਲ ਸਿੰਘ ਗ੍ਰਹਿ ਮੰਤਰੀ ਪੰਜਾਬ ਜੀ ਨੇ 14 ਨਵੰਬਰ 1980 ਨੂੰ ਪਰਜਾ ਮੰਡਲ ਲਹਿਰ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ ਹੈ [ ) [

ਸਰਹੱਦਾਂ ਦੀ ਰਾਖੀ ਲਈ ਜੰਗਾਂ ਵਿੱਚ ਹਿੱਸਾ ਲੈਣ ਵਾਲੇ ਫੌਜੀ


 
1. 68243007 ਸ਼ਹੀਦ ਗੁਰਚਰਨ ਸਿੰਘ ਗਿੱਲ


     ਗੁਰਚਰਨ ਸਿੰਘ ਗਿੱਲ ਦਾ ਜਨਮ ਸੰਨ 1958 ਵਿੱਚ ਸ਼੍ਰੀ ਕਰਤਾਰ ਸਿੰਘ ਗਿੱਲ ਤੇ ਮਾਤਾ ਸ਼੍ਰੀਮਤੀ ਗੁਰਦੇਵ ਕੌਰ ਦੇ ਘਰ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿਖੇ ਹੋਇਆ[ਆਪ ਸੰਨ 1968 ਵਿੱਚ 24 ਬਟਾਲੀਅਨ ਬੀ.ਐਸ.ਐਫ. ਵਿੱਚ ਭਰਤੀ ਹੋ ਗਏ[ਗੁਰਚਰਨ ਸਿੰਘ ਗਿੱਲ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ਹਿੱਸਾ ਲਿਆ[ਮਿਤੀ 24 ਜੂਨ 1986 ਨੂੰ ਖੇਮਕਰਨ ਬਾਰਡਰ ਭਿੱਖੀਵਿੰਡ (ਅਮ੍ਰਿਤਸਰ) ਵਿਖੇ ਦਸ਼ਿਤਗਰਦਾਂ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ[ ਆਪ ਦੇ ਪਿੱਛੇ ਪਤਨੀ ਸੁਰਿੰਦਰ ਕੌਰ ਤੇ ਦੋ ਲੜਕੇ ਹਨ[

2.  1524871 ਸ਼ਹੀਦ ਸੈਪਰ ਜਗਰਾਜ ਸਿੰਘ


    ਸੈਪਰ ਜਗਰਾਜ ਸਿੰਘ ਦਾ ਜਨਮ ਜਨਵਰੀ 1945 ਵਿੱਚ ਸ਼੍ਰੀ ਪੂਰਨ ਸਿੰਘ ਦੇ ਘਰ ਰਿਆਸਤ ਫਰੀਦਕੋਟ  (ਹੁਣ ਜਿਲ੍ਹਾ ਬਠਿੰਡਾ) ਦੇ ਪਿੰਡ ਜੀਦਾ ਵਿਖੇ ਹੋਇਆ ਅਤੇ ਜਗਰਾਜ ਸਿੰਘ ਨੇ ਨੌਵੀਂ ਤੱਕ ਵਿਦਿਆ ਹਾਸਲ ਕਰਨ ਬਾਅਦ 13 ਮਾਰਚ 1962 ਨੂੰ ਫੌਜ ਵਿੱਚ ਭਰਤੀ ਹੋ ਕੇ ਸੈਪਰ ਮਾਈਨਰ ਵਿੱਚ ਚਲੇ ਗਏ [ਆਪ ਨੇ1965 ਦੀ ਭਾਰਤ-ਪਾਕਿ ਜੰਗ ਦੌਰਾਨ ਹਿੱਸਾ ਲਿਆ[1971 ਦੀ ਭਾਰਤ-ਪਾਕਿ ਜੰਗ ਸਮੇਂ ਸੈਪਰ ਜਗਰਾਜ ਸਿੰਘ ਦੀ ਯੂਨਿਟ ਪੂਰਬੀ ਪਾਕਿਸਤਾਨ ਵਿੱਚ ਸੀ ਅਤੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਉਹ 03-12-1971 ਨੂੰ ਸ਼ਹੀਦੀ ਜਾਮ ਪੀ ਗਏ [ਐਸ
ਵੇਲੇ ਜਗਰਾਜ ਸਿੰਘ ਦੇ ਪਿੱਛੇ ਆਪਣੀ ਪਤਨੀ ਗੁਰਮੇਲ ਕੌਰ ਤੋਂ ਇਲਾਵਾ ਇੱਕ ਲੜਕੀ ਜਸਪਾਲ ਕੌਰ ਹੈ[

3. 13806771 ਆਤਮ ਪ੍ਰਕਾਸ਼


    ਆਤਮ ਪ੍ਰਕਾਸ਼ ਦਾ ਜਨਮ 23 ਜੁਲਾਈ 1945 ਨੂੰ ਸ਼੍ਰੀ ਫੁਲਵਾਰੀ ਦਾਸ ਦੇ ਘਰ ਰਿਆਸਤ ਫਰੀਦਕੋਟ  (ਹੁਣ ਜਿਲ੍ਹਾ ਬਠਿੰਡਾ) ਦੇ ਪਿੰਡ ਜੀਦਾ ਵਿਖੇ ਹੋਇਆ[ਆਪ 23 ਜੁਲਾਈ 1963 ਨੂੰ ਫੌਜ ਵਿੱਚ ਭਰਤੀ ਹੋ ਗਏ[ਆਤਮ ਪ੍ਰਕਾਸ਼ ਨੇ 1965 ਤੇ 1971 ਵਿੱਚ ਭਾਰਤ-ਪਾਕਿ ਦੀਆਂ ਜੰਗਾਂ ਦੌਰਾਨ ਹਿੱਸਾ ਲਿਆ[ਆਪ 31 ਦਸੰਬਰ 1979 ਨੂੰ ਰਿਟਾਇਰ ਹੋ ਗਏ[ਆਤਮ ਪ੍ਰਕਾਸ਼ 13 ਦਸੰਬਰ 2007 ਨੂੰ ਸਵਰਗਵਾਸ ਹੋ ਗਏ[ਆਪ ਦੀ ਪਤਨੀ ਦਾ ਨਾਮ ਲਛਮੀ ਦੇਵੀ ਹੈ ਅਤੇ ਦੋ ਲੜਕੇ ਰਵਿੰਦਰ ਕੁਮਾਰ ਤੇ ਰਾਜਿੰਦਰ ਕੁਮਾਰ ਅਤੇ ਤਿੰਨ ਲੜਕੀਆਂ ਸਾਮਲਤਾ, ਹੈਮਲਤਾ ਤੇ ਸੁਨੀਤਾ ਦੇਵੀ ਹਨ[

4. ਨਾਇਕ ਸੂਬੇਦਾਰ ਹਰਦੇਵ ਸਿੰਘ


ਨਾਇਕ ਸੂਬੇਦਾਰ ਹਰਦੇਵ ਸਿੰਘ ਦਾ ਜਨਮ 26 ਅਕਤੂਬਰ 1942 ਨੂੰ ਸ਼੍ਰੀ ਜੋਗਿੰਦਰ ਸਿੰਘ ਕਾਂਬੀ ਦੇ ਘਰ ਰਿਆਸਤ ਫਰੀਦਕੋਟ  (ਹੁਣ ਜਿਲ੍ਹਾ ਬਠਿੰਡਾ) ਦੇ ਪਿੰਡ ਜੀਦਾ ਵਿਖੇ ਹੋਇਆ[ਆਪ 13 ਫਰਵਰੀ 1964 ਨੂੰ ਫੌਜ ਵਿੱਚ ਭਰਤੀ ਹੋ ਗਏ[ਆਪ ਨੇ 1965 ਤੇ 1971 ਵਿੱਚ ਭਾਰਤ-ਪਾਕਿ ਦੀਆਂ ਜੰਗਾਂ ਦੌਰਾਨ ਹਿੱਸਾ ਲਿਆ ਅਤੇ 31 ਜੁਲਾਈ 1987 ਨੂੰ ਰੀਟਾਇਰ ਹੋ ਗਏ[ਨਾਇਕ ਸੂਬੇਦਾਰ ਹਰਦੇਵ ਸਿੰਘ 31 ਜੁਲਾਈ 2012 ਨੂੰ ਸਵਰਗਵਾਸ ਹੋ ਗਏ[ਆਪ ਦੀ ਪਤਨੀ ਦਾ ਨਾਮ ਮਨਜੀਤ ਕੌਰ ਹੈ ਤੇ ਦੋ ਲੜਕੇ ਜਗਤਾਰ ਸਿੰਘ ਤੇ ਕੁਲਵੰਤ ਸਿੰਘ ਅਤੇ ਦੋ ਲੜਕੀਆਂ ਵੀਰਪਾਲ ਕੌਰ ਤੇ ਪਰਮਜੀਤ ਕੌਰ ਹਨ[

5. 143500  ਜੇ ਸੀ ਕੈਪਟਨ ਮੁਖਤਿਆਰ ਸਿੰਘ


    ਕੈਪਟਨ ਮੁਖਤਿਆਰ ਸਿੰਘ ਦਾ ਜਨਮ 24 ਅਗਸਤ 1928 ਨੂੰ ਸ਼੍ਰੀ ਜਿਉਣ ਸਿੰਘ ਨੰਬਰਦਾਰ ਦੇ ਘਰ ਰਿਆਸਤ ਫਰੀਦਕੋਟ  (ਹੁਣ ਜਿਲ੍ਹਾ ਬਠਿੰਡਾ) ਦੇ ਪਿੰਡ ਜੀਦਾ ਵਿਖੇ ਹੋਇਆ[ਆਪ 14 ਅਗਸਤ 1948 ਨੂੰ ਫੌਜ ਵਿੱਚ ਭਰਤੀ ਹੋ ਗਏ[ਕੈਪਟਨ ਮੁਖਤਿਆਰ ਸਿੰਘ ਨੇ 1962 ਦੀ ਭਾਰਤ-ਚੀਨ ਜੰਗ, 1965 ਤੇ 1971 ਦੀ ਭਾਰਤ-ਪਾਕਿ ਜੰਗ ਤੇ ਗੋਆ ਦੀ  ਜੰਗ ਵਿੱਚ ਹਿੱਸਾ ਲਿਆ[ [ਆਪ 01 ਅਗਸਤ 1979 ਨੂੰ ਰਿਟਾਇਰ ਹੋ ਗਏ[ ਆਪ ਦੀ ਪਤਨੀ ਦਾ ਨਾਮ ਨਸੀਬ ਕੌਰ ਹੈ ਅਤੇ ਆਪ ਦੇ ਦੋ ਲੜਕੇ ਕੁਲਬੀਰ ਸਿੰਘ ਤੇ ਦਲਬੀਰ ਸਿੰਘ ਅਤੇ ਦੋ ਲੜਕੀਆਂ ਕੁਲਵਿੰਦਰ ਕੌਰ ਤੇ ਸੁਖਵਿੰਦਰ ਕੌਰ ਹਨ[

6. 9318820 ਲਾਂਸ ਨਾਇਕ ਸਾਧੂ ਸਿੰਘ ਫੌਜੀ


     ਲਾਂਸ ਨਾਇਕ ਸਾਧੂ ਸਿੰਘ ਫੌਜੀ ਦਾ ਜਨਮ 18 ਜਨਵਰੀ 1932 ਨੂੰ ਸ਼੍ਰੀ ਸਰਵਨ ਸਿੰਘ ਦੇ ਘਰ ਰਿਆਸਤ ਫਰੀਦਕੋਟ  (ਹੁਣ ਜਿਲ੍ਹਾ ਬਠਿੰਡਾ) ਦੇ ਪਿੰਡ ਜੀਦਾ ਵਿਖੇ ਹੋਇਆ [ਸੰਨ 1940 ਵਿੱਚ ਫਰੀਦਕੋਟ ਰਿਆਸਤ ਦੇ ਰਾਜੇ ਸ਼੍ਰੀ ਹਰਜਿੰਦਰ ਸਿੰਘ ਨੇ ਜਪਾਨ ਨਾਲ ਲੜਾਈ ਲੜਨ ਲਈ ਜਬਰਦਸਤੀ ਆਪ ਨੂੰ ਵੀ ਭਰਤੀ ਕਰ ਲਿਆ [ਆਪ 18 ਜਨਵਰੀ 1949 ਨੂੰ ਬਕਾਇਦਾ ਭਾਰਤੀ ਫੌਜ ਵਿੱਚ ਭਰਤੀ ਹੋ ਗਏ [ਆਪ ਨੇ ਸੰਨ1962 ਵਿੱਚ ਭਾਰਤ-ਚੀਨ ਜੰਗ ਦੌਰਾਨ ਹਿੱਸਾ ਲਿਆ ਅਤੇ 27 ਜਨਵਰੀ 1965 ਨੂੰ ਰਿਟਾਇਰ ਹੋ ਗਏ [ਲਾਂਸ ਨਾਇਕ ਸਾਧੂ ਸਿੰਘ ਫੌਜੀ ਦੀ ਪਤਨੀ ਦਾ ਨਾਮ ਮੁਖਤਿਆਰ ਕੌਰ ਹੈ ਆਪ ਦੇ ਤਿੰਨ ਲੜਕੇ ਮੇਜਰ ਸਿੰਘ, ਕਰਨੈਲ ਸਿੰਘ ਤੇ ਸੇਮਾ ਸਿੰਘ ਅਤੇ ਚਾਰ ਲੜਕੀਆਂ ਬਿੰਦਰ ਕੌਰ, ਬੱਬੂ, ਧੁੱਕਾ ਤੇ ਮਾਇਆ  ਹਨ[

7. 6882755  ਨਾਇਕ ਸੂਬੇਦਾਰ ਬੂਟਾ ਸਿੰਘ


    ਨਾਇਕ ਸੂਬੇਦਾਰ ਬੂਟਾ ਸਿੰਘ ਦਾ ਜਨਮ 15 ਜੁਲਾਈ 1940 ਨੂੰ ਸ਼੍ਰੀ ਚੰਦ ਸਿੰਘ ਪਟਵਾਰੀ ਦੇ ਘਰ ਰਿਆਸਤ ਫਰੀਦਕੋਟ  (ਹੁਣ ਜਿਲ੍ਹਾ ਬਠਿੰਡਾ) ਦੇ ਪਿੰਡ ਜੀਦਾ ਵਿਖੇ ਹੋਇਆ[ਆਪ 19 ਅਪ੍ਰੈਲ 1963 ਨੂੰ ਫੌਜ ਵਿੱਚ ਭਰਤੀ ਹੋ ਗਏ[ਆਪ ਨੇ 1965 ਤੇ 1971 ਵਿੱਚ ਭਾਰਤ-ਪਾਕਿ ਦੀਆਂ ਜੰਗਾਂ ਦੌਰਾਨ ਹਿੱਸਾ ਲਿਆ[ਆਪ 30 ਅਪ੍ਰੈਲ 1987 ਨੂੰ ਰਟਿਾਇਰ ਹੋ ਗਏ[ਨਾਇਕ ਸੂਬੇਦਾਰ ਬੂਟਾ ਸਿੰਘ  ਦੀ ਪਤਨੀ ਦਾ ਨਾਮ ਪ੍ਰਕਾਸ਼ ਕੌਰ ਹੈ ਆਪ ਦੇ ਦੋ ਲੜਕੇ ਬਲਜੀਤ ਸਿੰਘ ਤੇ ਰਣਜੀਤ ਸਿੰਘ ਤੇ ਇੱਕ ਲੜਕੀ ਪਰਮਜੀਤ ਕੌਰ ਹੈ[

8. 144893 ਕੈਪਟਨ ਸਾਧੂ ਸਿੰਘ


     ਕੈਪਟਨ ਸਾਧੂ ਸਿੰਘ ਦਾ ਜਨਮ ਸੰਨ 1948 ਵਿੱਚ ਪਿੰਡ ਜੋਗਾ ਵਿੱਚ ਸ਼੍ਰੀ ਕਰਨੈਲ ਸਿੰਘ ਦੇ ਘਰ ਹੋਇਆ [ਆਪ 21 ਜਨਵਰੀ 1966 ਵਿੱਚ 8 ਸਿਖਲਾਈ 'ਚ ਭਰਤੀ ਹੋਏ [ ਸੰਨ 1971 ਦੀ ਭਾਰਤ-ਪਾਕਿ ਜੰਗ ਵਿੱਚ ਹਿੱਸਾ ਲਿਆ ਅਤੇ ਲੜਦੇ ਹੋਏ ਜਖਮੀ ਹੋ ਗਏ [ ਆਪ ਜੀ ਨੇ 8 ਮੈਡਲ ਪ੍ਰਾਪਤ ਕੀਤੇ[ਆਪ 31 ਜਨਵਰੀ 1994 ਨੂੰ ਰਿਟਾਇਰ ਹੋ ਗਏ[ਕੈਪਟਨ ਸਾਧੂ ਸਿੰਘ 08 ਫਰਵਰੀ 2004 ਨੂੰ ਸਵਰਗਵਾਸ ਹੋ ਗਏ[ ਆਪ ਦੇ ਪਿੱਛੇ ਪਤਨੀ ਗੁਲਾਬ ਕੌਰ, ਦੋ ਲੜਕੇ ਦਲਜੀਤ ਸਿੰਘ ਤੇ ਰਣਜੀਤ ਸਿੰਘ  ਅਤੇ ਦੋ ਲੜਕੀਆਂ ਜਸਵਿੰਦਰ ਕੌਰ ਤੇ ਕੁਲਵਿੰਦਰ ਕੌਰ  ਹਨ [


( ਨੋਟ : ਇਸ ਕਾਲਮ ਅਧੀਨ ਸਿਰਫ ਉਨ੍ਹਾਂ ਜੰਗੀ ਯੋਧਿਆਂ ਦਾ ਵਰਨਣ ਕੀਤਾ ਗਿਆ ਹੈ ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਅਤੇ 1965 ਤੇ 1971 ਦੀ ਭਾਰਤ-ਪਾਕਿ ਜੰਗ ਵਿੱਚ ਹਿੱਸਾ ਲਿਆ ਹੈ )

 

ਪਿੰਡ ਦੀਆਂ ਮੁੱਖ-ਸਖਸ਼ੀਅਤਾਂ


    ( ਨੋਟ : ਇਸ ਕਾਲਮ ਅਧੀਨ ਸਿਰਫ ਉਨ੍ਹਾਂ ਸਖਸ਼ੀਅਤਾਂ ਦਾ ਵਰਨਣ ਕੀਤਾ ਗਿਆ ਹੈ ਜਿਹੜੇ ਕਿ ਸਰਕਾਰੀ ਮਹਿਕਮਿਆਂ ਵਿੱਚ ਜਿਲ੍ਹਾ ਲੈਵਲ ਦੇ ਅਫਸਰ ਰਹੇ ਹਨ ਜਾਂ ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿੱਚ ਪੰਜਾਬ ਲੈਵਲ ਤੇ ਪ੍ਰਸਿੱਧੀ ਹਾਸਲ ਕੀਤੀ ਹੈ )

 

ਪੁਰਾਣੀਆਂ ਇਤਿਹਾਸਕ ਥਾਵਾਂ

ਕਮੀਆਂ

ਪਿੰਡ ਵਿੱਚੋਂ ਛੱਪੜਾਂ ਦਾ ਪਾਣੀ ਬਾਪਰ ਕੱਢਣ ਲਈ ਚੰਗਾ ਨਿਕਾਸੀ ਪ੍ਰਬੰਧ ਉਸਾਰਨ ਦੀ ਬਹੁਤ ਜਿਆਦਾ ਲੋੜ ਹੈ|